ਉਹੋ ਵੇਲਾ
ਇਹ ਉਹੋ ਵੇਲਾ ਹੈ
ਜਦੋਂ ਸਿਰਫ਼ ਤੇ ਸਿਰਫ਼
ਮੈਂ ਹੁੰਨਾ
ਹੋਰ ਕੋਈ ਤਾਰਾ
ਅਰਸ਼ੀਂ
ਜਾਂ ਕੋਈ ਦੀਵਾ
ਫ਼ਰਸ਼ੀੰ
ਜਗਮਗਾ ਨਹੀਂ ਰਿਹਾ ਹੁੰਦੈ
ਉਦੋਂ
ਇਹ ਉਹਹ ਵੇਲਾ ਹੈ ਜਦ
ਸਿਰਫ਼ ਤੇ ਸਿਰਫ਼
ਓਹੁ ਮੈਨੂੰ ਬਣਾਅ ਰਿਹਾ ਹੁੰਦੈ
ਉਦੋਂ ਪਰ ਮੈਨੂੰ ਇਹ ਪਤਾ ਨਹੀਂ ਹੁੰਦਾ
ਨਾ ਜਾਨਣ ਦੀ ਰੁਚੀ ਹੁੰਦੀ
ਕਿ ਬਾਕੀ ਸਭਨਾ ਨੂੰ ਓਹ ਬਣਾਏ ਕੇ
ਸੰਤੋਖ ਕੇ
ਆਪਣੇ ਤਜੁਰਬੇ
ਮੁੱਜ੍ਹਤੇ ਅਜਮਾ ਰਿਹਾ ਹੁੰਦੈ ਜਾਂ
ਮੇਰੀ ਬਿਗੜੀ ਤੋਂ
ਬਿਗੜਦੀ ਤੋਂ ਤੇ ਕੁਝ ਸ਼ਾਯਦ
ਸਵਰਦੀ ਤੋਂ
ਕੁਝ’ਕੁ ਸਿਖ ਰਿਹਾ ਹੁੰਦੈ
ਇਹ ਓਹ ਵੇਲਾ ਹੈ ਸ਼ਾਯਦ
ਇਹ ਓਹ ਵੇਲਾ ਹੈ ਜਦੋਂ
ਓਹੁ ਸਿਰਫ਼ ਤੇ ਸਿਰਫ਼
ਮੈਨੂੰ ਆਪਣਾ ਅਖੰਡ ਅਤੇ
ਅਨਹੱਦ ਅਨਾਹਤ ਨਾਦ
ਸੁਣਾ ਰਿਹਾ ਹੁੰਦੈ
ਕੁਝ’ਕੁ ਸਿਖਾ ਰਿਹਾ ਹੁੰਦੈ
ਇਹ ਓਹੁ ਵੇਲਾ ਭੀ ਹੈ
ਜਦ ਓਹੁ ਮੈਥੋਂ ਆਪਣੀ ਕੁਝ ਸਿਫ਼ਤ
ਕੁਝ ਨਿੰਦਾ
ਚੁਗਲੀਆਂ – ਵਖੀਲੀਆਂ
ਆਪਨੇ ਆਪਿ ਪ੍ਰਤੀ
ਮੁਝ ਜ਼ੁਬਾਨੀ ਆਪਿ
ਕਹਾਅ ਰਿਹਾ ਹੁੰਦੈ
ਇਹੋ ਵੇਲਾ ਹੈ ਇਹ
ਜਦ ਮੈਂ ਅਕਾਲ ਦੀਦਾਰਦਾ ਹਾਂ
ਉਸ ਨੂੰ ਵਾਹੁ ਕਹਿੰਦਾ ਹਾਂ
ਉਸ ਨਾਲ ਗ਼ਿਲਾ
ਕੁਝ’ਕੁ ਸ਼ਿਕਵੇ ਕਰ
ਇੱਕ ਨਵੀਂ ਸਵੇਰ ਸਿਰਜ ਰਿਹਾ ਹੁੰਦਾਂ
ਇਹ ਓਹੁ ਵੇਲਾ ਹੈ
ਜਦ ਪਹੁ ਫੁਟੇ ਇਹ ਚਾਹ
ਓਹੋ ਆਪਿ ਭੀ ਪ੍ਰਾਪਤ ਰਿਹਾ ਹੁੰਦੈ।
