ਮਸ਼ਹੂਰ ਬਦਨਾਮ
ਪੰਜਾਬ ਦੇ ਿਖਡਾਰੀ ਮਸ਼ਹੂਰ ਨੇ
ਜੁਆਰੀ ਬਦਨਾਮ ਨੇ।
ਪੰਜਾਬ ਦੀ ਨਾਮ ਦੀ ਖ਼ੁਮਾਰੀ ਮਸ਼ਹੂਰ ਜ਼ਰੂਰ
ਨਸ਼ਈ ਬਦਨਾਮ ਨੇ।
ਪੰਜਾਬ ਦੇ ਆਸ਼ਕ ਮਾਸ਼ੂਕਾ ਮਸ਼ਹੂਰ
ਬਲਾਤਕਾਰੀ ਬਦਨਾਮ ਨੇ।
ਪੰਜਾਬ ਦੇ ਸ਼ਹੀਦ ਤੇ ਸ਼ਹਾਦਤਾਂ ਮਸ਼ਹੂਰ
ਖ਼ੁਦਗ਼ਰਜ਼ ਤੇ ਵਹਿਸ਼ੀ ਕਾਤਲ ਬਦਨਾਮ ਨੇ।
ਅਸਾਂ ਤਾ ਿਗੱਲਾ – ਅੱਖਾਂ ਅੱਡ ਵੇਖ
ਦਿਲ ਦੇ ਤਾਲੇ ਖੋਲ ਕੇ ਸੁਨ –
ਅਟੱਲ ਪੁਰਖਾਂ ਦੇ ਪੈਂਡੇ ਤੁਰ ਲਏ
ਿਘਸ ਚਲੇ ਿਖੜੇ ਮੱਥੇ
ਜ਼ਰਾ ਕੁ ਭੋਲਾ ਜੇ ਤੂੰ
ਕੰਨਾ ਦਾ ਕੱਚਾ ਜੇਂ
ਦਿਲ ਦਾ ਭਾਵੇਂ ਸੱਚਾ ਜੇਂ
ਫ਼ਰੇਬੀ ਤੈਨੂੰ ਭੜਕਾਇ ਿਲਆ ਭਰਮਾਇ ਿਲਆ।
ਿਗੱਲਾ ਗੱਲੀਂ ਲਾਇ ਿਲਆ। ਅਫ਼ਸੋਸ।
ਕੋਈ ਨਾਂ ਸੁਰਿਤ ਵੀ ਆ ਜੂ ਗੀ
ਪੈਂਡੇ ਤੈਨੂੰ ਘਰੀਂ ਲੈ ਆਓਣਗੇ
ਦਸਤਕ ਤੇਰੀ
ਪੁਕਾਰ ਤੇਰੀ
ਸੁਣ ਜੂ ਗੀ
ਿਫਕਰ ਨਾਂ ਕਰ
ਗਲ਼ਵੱਕੜੀ ਪੈ ਜੂ ਗੀ
ਮੁਆਫੀ ਿਮਲ ਜੂ ਗੀ।