ਅੰਮਾਂ
ਬਾਪ ਬਾਪ ਹੀ ਰਹਿੰਦੇ ਨੇ
ਜਵਾਕ ਜਵਾਕ ਹੀ ਜੇ ਕਰ ਬਾਪ ਵੀ
ਕਦ ਕੱਡਦੇ ਵਧਦੇ-ਫੁਲਦੇ ਰਹਿਣ
ਓਸਤਾਦ ਓਸਤਾਦ ਹੀ ਰਹਿੰਦੇ ਨੇ
ਸ਼ਾਗਿਰਦ ਸ਼ਾਗਿਰਦ ਹੀ ਜੇ ਕਰ
ਓਸਤਾਦ ਵੀ ਗਿਆਨ ਤਰਾਸ਼ਦੇ ਰਹਿਣ
ਫੁੱਲ ਫੁੱਲ ਹੀ ਜਦ ਤੀਕ ਫੁਲਦੇ ਰਹਿਣ ਮਹਿਕਦੇ
ਕੋਇਲ ਜਦ ਤੀਕ ਡਾਲ ਤੇ ਬਹਿ ਕੂਕ
ਪ੍ਰਿਓ ਪ੍ਰਿਓ ਪੁਕਾਰੇ
ਹੰਸ ਸੁੱਚੇ ਮੋਤੀ ਚੁਗੇ
ਦੀਪਕ ਬਲਿ ਬਸੰਤ ਅਰ ਮਲਾਰ ਆਲਾਵੇ!
ਮਾਂ ਤਾਂ ਿਫਰ ਮਾਂ ਏ – ਅਦੁੱਤੀ ਏ – ਜਿਸ ਜੇਹੀ
ਓਹੁ ਬੱਸ ਆਪ ਈ ਏ।
ਐੱਡੀ ਓਹੁ ਵੱਡੀ ਜੇ ਕਿ ਜਿਸ ਰੱਬ ਵੀ ਆਖੇ ਅੰਮਾਂ!
ਭਬਸ।
