ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਫਿਕਰ
ਵਾਹ! ਸਾਡੇ ਖਡੂਰ ਸਾਹਿਬ ਦੀ ਜਿਮਨੀ ਚੋਣ ਦੇ ਮੈਦਾਨ ‘ਚ ਉਤਰੇਆਂ ੨੪ ਘੰਟੇ ਨਹੀਂ ਹੋਏ ਿਕ ਅਕਾਲੀ ਦਲ (ਬਾਦਲ) ਦੇ ਸਾਬਕਾ ਮੁਖੀ ਤੇ ਪੰਜਾਬ ਦੇ ਮੁੱਖ ਮੰਤਰੀ, ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਫਿਕਰ ਦਾ ਿੲਜਹਾਰ ਕਰਦਿਆਂ ਕਿ ਵਿਚਾਰੇ ਭਾਈ ਬਲਦੀਪ ਸਿੰਘ ਕੋਲ ਤਾਂ ਕਾਲੀ ਦਮੜੀ ਿੲਕ ਨਹੀਂ ਤੇ ਸਾਧਨ ਵੀ ਹੈ ਨੀਂ ਸਰਕਾਰੀ ਖ਼ਜ਼ਾਨਾ ਵੋਟਰਾਂ ਨੂੰ ਭਰਮਾਓਣ ਲਈ ਲੁਟਾ ਸਕੇ, ਿੲਹ ਐਲਾਨ ਕਰ ਦਿੱਤਾ।
ਚਲੋ ਦੇਰ ਆਏ ਦਰੁਸਤ ਆਏ ਦਾ ਤਾਂ ਸ਼ੁਕਰ ਹੈ!
ਪਰ ਿੲਹ ਤਾਂ ਦੱਸਣ ਿਕ ਪੈਸਾ ਆਊ ਕਿੱਥੋਂ? ਤਨਖਾਹਾਂ ਦੇਣ ਨੂੰ ਤਾਂ ਪੈਸਾ ਹੈ ਨੀਂ – ਸਕੂਲਾਂ ਵਿੱਚ ਮਾਸਟਰ ਭਰਤੀ ਕਰਨ ਦਾ ਨਾਂ ਿਫਕਰ, ਨਾਂ ਕੋਸ਼ਿਸ਼ ਤੇ ਨਾਂ ਸਾਧਨ ਪਰ ਿਫਰ ਵੀ ਿੲਸ ਕਿਸਮ ਦੇ ਿਬਆਨ? ਸੋਭਦੇ ਨੀਂ ਗੇ ਜਨਾਬ!
ਕੀ ਿੲਹ ਪੈਸਾ ਐਲਾਣ ਕੇ ਕਰਜਾ ਚਾਹੜੋਗੇ? ਜਾਂ ਿਫਰ ਿਕਸੇ ਹੋਰ ਪਾਸੇ ਮਿਥੀ ਹੋਈ ਲੋਕ ਭਲਾਈ ਸਕੀਮ ਦਾ ਸੰਘ ਘੁੱਟ ਕੇ ਿੲਹ ਵਾਇਦਾ ਕਰ ਰਹੇ ਹੋ? ਵੈਸੇ ਭੀ ਿੲਹ ਪੈਸਾ ਲੱਗਿਆ ਕੀਹਨੇ ਵੇਖਣਾ? ਐਲਾਣ ਹੀ ਹੈ, ਕਰ ਦਿੱਤਾ ਤੇ ਪ੍ਰੈਸ ਵਿੱਚ ਛੱਪ ਵੀ ਿਗਆ! ਮੁਫ਼ਤ ਦੀ ਬ੍ਹੈਜਾ-ਬ੍ਹੈਜਾ ਹੋ ਗੀ ਤੇ ਿਸਰਫ ਪਹਿਲਾਂ ਵਾਂਗੂ ਆਸ਼ਾ ਿਕ ਅੰਨ੍ਹੇਵਾਹ ਬਗੈਰ ਗ਼ੌਰ ਕੀਤੇਆਂ ਲੋਕਾਂ ਨੇ ਵੋਟਾਂ ਵੀ ਪਾ ਦੇਣੀਆਂ ਸ਼ਾਇਦ।
ਪਰ ਸ਼ਾਇਦ ਿੲਹ ਅਹਿਸਾਸ ਹੈ ਨੀਂ ਿਕ ਸਮਾਂ ਬਦਲ ਿਗਆ ਜੇ ਤੇ ਲੋਕ ਬੇਤੁਕੀ ਤੇ ਬੇਥਵੀ ਐਲਾਨ-ਬਾਜ਼ੀ ਦੀ ਸਸਤੀ ਿਸਆਸਤ ਤੋਂ ਅਗਾਂਹ ਵੱਧ ਚੁੱਕੇ ਨੇ।
ਸਾਲ ਨੂੰ ਵੈਸੇ, ਬਾਦਲ ਸਾਹਿਬ, ੨੦੧੭ ਦੀਆਂ ਚੋਣਾਂ ਵੀ ਆ ਜਾਣੀਆਂ, ਓਦੋਂ ਿਕੰਨੇ’ਕੁ ਕਰੋੜਾਂ ਦਾ ਿਲਫਾਫੇਬਾਜ ਐਲਾਣ ਹੋਊਗਾ ਿੲਸ ਹਲਕੇ ਵਾਸਤੇ?