ਆਗਾਜ਼
ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਲ, ਯਾਨੀ ਦਸੰਬਰ 29, 2015, ਨੂੰ ਗੁਰਦੁਆਰਾ ਅੰਗੀਠਾ ਸਾਹਿਬ, ਖਡੂਰ ਸਾਹਿਬ, ਵਿਖੇ ਦੁਪਹਿਰ 12:30 ਵਜੇ ਭਾਈ ਬਲਦੀਪ ਸਿੰਘ ਮੱਥਾ ਟੇਕਣ ਉਪਰੰਤ 2:00 ਵਜੇ ਵਰਿੰਦਰਾ ਪੈਲੇਸ, ਮੇਨ ਬਜਾਰ ਖਡੂਰ ਸਾਹਿਬ, ਪਰੈਸ ਨੂੰ ਸੰਬੋਧਿਤ ਕਰਨਗੇ।
ਭਾਈ ਬਲਦੀਪ ਸਿੰਘ ਜੀ ਨੇ ਇਹ ਇਲੈਕਸ਼ਨ ਇਕ ਅਜਾਦ ਉਮੀਦਵਾਰ ਵਜੋਂ ਲੜਨ ਦਾ ਫੈਸਲਾ ਕੀਤਾ ਹੈ ਜਿਨਾਂ ਦਾ ਸਮਰਥਨ ਸੰਤ ਸਮਾਜ ਦੇ ਕਈ ਵਿਦਵਾਨ ਵਡੇਰੇ, ਅਨੇਕ ਸਿਖ ਜਥੇਬੰਦੀਆਂ ਤੇ ਸਭਾਵਾਂ, ਸਵਰਾਜ ਅਭਿਆਨ, ਆਮ ਆਦਮੀ ਵਲੰਟੀਅਰ ਫਰੰਟ, ਪਟਿਆਲਾ ਅਤੇ ਫਤਿਹਗਢ਼ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ, ਕਈ ਪੰਥਕ ਧਿਰਾਂ ਕਰ ਰਹੀਆਂ ਨੇ। ਬਦਲਵੀ ਰਾਜਨੀਤੀ ਦੇ ਪ੍ਰਤੀਕ ਭਾਈ ਬਲਦੀਪ ਸਿੰਘ ਪੰਜਾਬ ਦੇਲੋਕਾਂ ਦੇ ਸਾਂਝੇ ਉਮੀਦਵਾਰ ਵਜੋਂ ਪੰਜਾਬੀਦੋਖੀ ਪਾਰਟੀਆਂ, ਅਕਾਲੀਦਲ ਅਤੇ ਕਾਂਗਰਸ ਦੇ ਵਿਰੁਧ ਇਸ ਚੋਣ ਮੁਹਿੰਮ ਵਿਚ ਹਿੱਸਾ ਲੈਣਗੇ।
ਆਪ ਸਭ ਇਸ ਪਰੈਸ ਕਾਨਫਰੈੰਸ ਵਿਚ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ।