ਲੋਰੀ ਮਾਂ ਗੁਜਰੀ ਜੀ ਕੀ ਪਹਿਲੀ
ਲੋਰੀ ਮਾਂ ਗੁਜਰੀ ਜੀ ਕੀ ਪਹਿਲੀ
Matā Gujari Ji Lullaby I
ਵਾਰੀ ਮੈਂ ਲੋਰੀ ਦੇਵਾਂ ਆਪੁਣੇ {—ਮ ੯}
ਤੇਗ਼ ਦੇ ਲਾਲੁ ਨੂੰ {—ਮ ੧੦}
ਜੀ ਮੈਂ ਲੋਰੀ ਗਾਵਾਂ ਆਪੁਣੇ
ਤੇਗ਼ੇ ਦੀ ਧਾਰ ਨੂੰ
ਸੇਖ ਫਰੀਦੇ ਦੀ ਮੰਗੀ ਖ਼ੈਰ ਤੂੰ
ਕਬੀਰੀ ਦਮਾਮੇ ਦੀ ਲਲਕਾਰ ‘ਚੋਂ ਉਤਪੰਨ ਬਹਾਰ ਤੂੰ
ਓਹੀ ਸੂਰਾ ਤੂੰ
ਜੋ ਕਬਹੂੰ ਨ ਛਾਡੇਗਾ ਖੇਤ ਤੂੰ
ਹਰਿ ਕੀ ਪਹਿਚਾਣ ਤੂੰ
ਮੁਝਿ ਭੀ ਤੂੰ ਵਾਰੇਂਗਾ
ਤੁਝਪੇ ਕੁਰਬਾਣ ਮੂੰ
ਨਾਨਕੀ ਅਫ਼ਸਾਨਾ ਤੂੰ {—ਮ ੧}
ਸਚਿਆਰੁ ਤੂੰ ਰਸਿਕ ਬੈਰਾਗੁ ਤੂੰ {—ਮ ੨}
ਮੁਰੀਦਾਂ ਦਾ ਸੁਲਤਾਨ ਤੂੰ {—ਮ ੩}
ਗਾਇ ਕੈ ਸੁਣਾਵੇਂਗਾ ਸੁਮਿੱਤਰ ਨੂੰ ਆਪਦਾ ਹਾਲ ਨਿਹਾਲੁ ਤੂੰ {—ਮ ੪}
ਅਡੋਲੁ ਤੂੰ {—ਮ ੬}
ਅਮੋਲੁ ਤੂੰ {—ਮ ੭}
ਅਲੇਪੁ ਤੂੰ {—ਮ ੮}
ਨਿਰੰਜਨੁ ਤੂੰ {—ਬਾਣੀ ਗੁਰੂ}
ਅਕਾਲੀ ਤੂੰ
ਨਾਮੀ ਤੂੰ
ਨਾਨਕ ਨਿਰੰਕਾਰੀ ਤੂੰ
ਕਰਤਾਰੀ ਤੂੰ
ਯਾਰ ਭੀ ਤੁਝ ਪੇ ਕੁਰਬਾਨ ਜਿੰਝ ਮੂੰ!
ਵਾਰੀ ਮੈਂ ਲੋਰੀ ਦੇਵਾਂ ਆਪੁਣੇ ਤੇਗ਼ ਦੇ
ਲਾਲੁ ਨੂੰ!
ਜੀ ਮੈਂ ਲੋਰੀ ਗਾਵਾਂ ਆਪੁਣੇ ਤੇਗ਼ੇ ਦੀ
ਧਾਰ ਨੂੰ!
—Bhai Baldeep Singh/9:15am/9.12.2016/Nzm