ਲੋਰੀ ਗੋਬਿੰਦ ਸਿੰਘ ਗੁਰੂ ਜੀ ਕੀ ਪਹਿਲੀ
Guru Gobind Singh’s Lullaby
ਜੀ ਮੈਂ ਲੋਰੀ ਦੇਵਾਂ ਅਪੁਣੀ
ਮਾਂ ਗੁਜਰੀ ਨੂੰ
ਵਾ ਵਾ ਮੈਂ ਲੋਰੀ ਦੇਵਾਂ ਅਪੁਣੇ
ਪਿਤਾ ਤੇਗ਼ ਨੂੰ
ਆਹੇ ਮੈਂ ਲੋਰੀ ਦੇਵਾਂ ਅਪੁਣੇ
ਅਜੈ ਅਜੀਤ ਨੂੰ
ਸਤਿ ਮੈਂ ਲੋਰੀ ਦੇਵਾਂ ਅਪੁਣੇ ਬਹਾਦੁਰ
ਝੁਝੰਦੇ ਝੁਝਾਰ ਨੂੰ
ਨਾਨਕ ਮੈਂ ਲੋਰੀ ਗਾਵਾਂ ਅਪੁਣੇ
ਚਿਣੇ ਜੋਰਾਵਰ ਤੇ ਫਤਿਹ ਨੂੰ
ਸਦਕੇ ਮੈਂ ਲੋਰੀ ਗਾਵਾਂ ਅਪੁਣੇ
ਕਰਤਾਰੀ ਖਾਲਸੇ ਨੂੰ
ਵਾਰੀ ਮੈਂ ਲੋਰੀ ਦੇਵਾਂ ਅਪੁਣੀ
ਮਾਤਾ ਗੁਜਰੀ ਨੂੰ, ਪਿਆਰ ਨੂੰ!
ਭਾਈ ਬਲਦੀਪ ਸਿੰਘ/2016.12.11/0011ਵਜੇ