ਮੈਂ ਓੁਸ ਪੁਰਾਣੇ ਨਾਨਕ ਦਾ ਲੁੱਟਿਆਂ!
ਅਸਾਂ ਨੂੰ ਅੱਜ ਦਾ ਨਾਨਕ ਨਹੀਂ ਭਲਾਓਂੁਦੈ
ਜੀਹਦੇ ਗੁਰਧਾਮ ‘ਚ ਵਿਦਵਾਨ ਕਦਮ
ਨਹੀਂ ਧਰ ਸਕਦਾ
ਿਜੱਥੇ ਵਿਦਵਤਾ ਜ਼ਲੀਲ ਕੀਤੀ ਜਾਂਦੀ ਹੈ
—ਮੈਂ ਓੁਸ ਪੁਰਾਣੇ ਨਾਨਕ ਦਾ ਲੁੱਟਿਆਂ!
ਅੱਜ ਦਾ ਨਾਨਕ ਗੌਣਾਂ ਨੀ ਜਾਣਦਾ
ਓਸੁ ਕੋੲੀ ਅਰਸ਼ੀ ਵਲਵਲਾ ਨਹੀਂ
—ਬੇਸੁਰਾ ਬੇਤਾਲਾ ਿਨਰਅਸਰ ਹੈ!
ਮੈਂ ਪੁਰਾਣੇ ਨਾਨਕ ਦਾ ਲੁੱਟਿਅਾਂ
ਵਿਸਮੈ’ਚ ਗਾ ਸੱਜਣ
ਬਣਾਂਵਦਾ ਸੀ ਿਜਹੜਾ!
ਹਾਏ ਓ ਅੱਜ ਦਾ ਅਰਜਨ ਬੀ
ਹਰਿਗੁਣ ਗਾਣ ਨਾਂ ਜਾਣੇ
ਔ ਵੇਖੋ ਸਮਝੌਤੇ ਕਰੰਦੈ
ਦੀ ਆਰਟ ਔਫ਼ ਕੌਮਪ੍ਰੋਮਾਈਜ਼ ਸਿਖਾਲੇ!
ਮੈਨੂੰ ਓਹੇ ਅਰਜਣ
ਗੁਰੂ ਜਿ ਫੱਬਦੈ
ਤੱਤੀ ਤਵੀ ਤੇ ਊਬਲਦੀ ਦੇਗ’ਚ ਬਹਿਵੇ
ਤੇ ਮੁਸਕਾਏ ਕੈ ਰਾਗੁ ਆਲਾਵੇ!