ਮੇਰਾ ਆਲ੍ਹਣਾ
ਮੁਦ੍ਰਾ’ਚ ਸਿਮਟ ਰਹਿਣਾ ਆਂਵਦੈ
ਕਰਮੀਂ ਖੇਡ ਹੈ
ਬੂਆ ਖੜਕੌਣਾ
ਦਸਤਕ ਦੇਣਾ ਔਂਦੈ।
ਹਾਕ ਮਾਰਨੀ
ਬਾਂਗ ਦੇਣੀ
ਪੁਕਾਰਨਾ ਿੲੰਤਜ਼ਾਰਣਾ
ਭੀ ਆਂਵਦੈ
ਡਾਂਟਣਾ ਭੀ ਹੈ ਅਸਾਂਦਾ ਹੱਕ।
ਪਰ ਿੲਹਣ੍ਹਾਂ ਸਭਨਾ ਦਾ
ਫਰਕ ਹੈ
ਿਚੱਲੌਣ ‘ਚ
ਤੇ ਗਾਲਾਂ ਕੱਡਣ ‘ਚ
ਤੇ ਸ਼ੀਸ਼ੇ ਆਲੀਆਂ ਬਾਰੀਆਂ ਤੇ
ਵੱਟੇ ਮਾਰਣੋਂ
ਿੲੱਟ ਰੋੜੀ ਿਸੱਟਣੋਂ।
ਿਚੱਲੌਣ ‘ਚ
ਤੇ ਗਾਲਾਂ ਕੱਡਣ ‘ਚ
ਤੇ ਸ਼ੀਸ਼ੇ ਆਲੀਆਂ ਬਾਰੀਆਂ ਤੇ
ਵੱਟੇ ਮਾਰਣੋਂ
ਿੲੱਟ ਰੋੜੀ ਿਸੱਟਣੋਂ।
ਤੁਹਾਡੇ ਸ਼ੀਸ਼ੇ ਮਹਲ ਤੇ
ਿੲਸ ਕਰਕੇ ਵੱਟੇ ਨਹੀਂ ਮਾਰਦਾ
ਿਕ ਮੈਨੂੰ ਕੋਈ ਡਰ ਹੈ ਜਾਂ ਿਫਕਰ
ਮੇਰਾ ਆਲ੍ਹਣਾ ਹੀਰੇ ਦਾ ਬਣਿਐ
ਤੁਹਾਡੇ ਵੱਟੇਆਂ ਦੀ ਸੱਟ ਖਾ
ਟੁੱਟੇਗਾ ਨਹੀਂ।