ਜੱਦੀ ਗਿਆਨ ਦੀ ਇੱਕ ਪੁੜੀ
ਜੱਦੀ ਗਿਆਨ ਦੀ ਇੱਕ ਪੁੜੀ
ਹਉਮੈਂ ਤੇ ਨਾਮ ਵਿਚ ਕਿ ਅੰਤਰਾ ਹੁੰਦੈ?
ਬਜ਼ੁਰਗ ਕਹਿੰਦੇ ਸਨਗੇ
ਹਉਮੈਂ ਹੁੰਦੀ ਐ
ਹਾਂ-ਮੈਂ! ਹਾਂ-ਮੈਂ!
ਤੇ
ਨਾਮ ਹੁੰਦੈ
ਨਾਂ-ਮੈਂ! ਨਾਂ-ਮੈਂ!
ਤੇ ਹੁਣ ਮੇਰੇ ਯਾਰੋ
ਮਾਪੋ ਅਪੁਣੇ ਆਪੁ ਨੂੰ
ਤੇ ਫੇ ਸਭਨਾ ਰਿਸ਼ਤਿਆਂ
ਅਰ ਠੇਕੇਦਾਰਾਂ ਨੂੰ
ਭਾਂਵੇਂ ਓਹੁ
ਧਰਮੀਂ ਹੋਵਣ
ਜਾਂ ਦੁਨਿਆਵੀ।