ਵਿਰਲੇ ਹੁੰਦੇਨ ਰਵਿਤਾਰਿਆਂ ਆਂਗੂੰ
ਬਹੁਤੇ ਤੇ ਬਸ ਆਦਮਜਾਏ
ਤਰੰਗਨਾਵੀਂ ਖਿੜਦੇ
ਕੁਝ ਹਸਦੇ ਖੇਡਦੇ
ਕੁਝ ਲੋਚਦੇ
ਧਰਤਿ-ਚੰਨ੍ਹੇਰੇ ਕੁਝ’ਕੁ ਹੋਵਣ
ਤਰੰਗਾਂ ਛਲਕਦੇ
ਵਲਵਲੇ ਜਨੰਦੇ
ਕਦੇ ਕੋਮਲ
ਕਦੇ ਰਹਿਸੀਲੀ
ਤੇ ਕਦੇ ਦਿਲਚੀਰ
ਵਿਰਲੇ ਹੁੰਦੇਨ ਰਵਿਤਾਰਿਆਂ ਆਂਗੂੰ
ਅੰਤਿਹਕਰਣ ਕੰਬਣੀ ਜਿਹ ਤ੍ਰਬਕਣ
ਹੌਲੀ ਮੱਧਮ ਦੂਰ ਲੰਮੇਰੀ ਚੁੱਪ ਚੁਪਿੱਤੀ
ਇੱਕ ਅਗਮਅਗਾਧ
ਕਰਤਾਭੋਗੀ
ਕਰਣਕਾਰਣ
ਜੁਗੋਜੁਗ ਹੋਸੀ!