ਅਰਸ਼
ਅਰਸ਼ਾਂ ‘ਚ ਕੌਲਾਂ ਦਾ ਮੰਡਲ ਥਾ
ਬਾਬੇ ਕਿਹਾ ਜੀ ਤੁਸਾਂ ਹੁਣ ਖਿੰਡ-ਵੰਡ ਜਾਓ
ਨਾਨਕੇਹਾ ਹੀ ਸੀ ਉਹ ਝੱਟ ਖਿੰਡਵੰਡ ਗਏ!
ਅਰਸ਼ਾਂ ਤੋਂ ਤਾਂ
ਕੌਲ ਹੀ ਭਲੇ
ਕਿੱਕਰਾਂ ‘ਚ ਘਿਰੇ ਵੀ
ਮੁਸਕਾਵਨਡਏ
ਖਿੜ ਖਿਲਨਡਏ
ਰੁਮਝੂਮਣਡਏ
ਰੱਬਾਂ ਦਾ ਜਣਿਆਂ
ਤਾਂ ਮੰਨਿਆ ਬੰਦਾ ਏ
ਸ਼ੈਤਾਨ ਦੀ ਗੋਦ ਵਿੱਚ
ਪਿੰਜਰ ਪਿਆ
ਜੰਮ ਬਿਰਥਾ ਗਇਆ
ਮਾਯਾ ਡੱਸਿ ਖਿੰਡਣਡੇਆ!