ਮੈਂ ਨਈ ਮੰਨਦਾ
ਪਾਂਡੇ ਕਹਿੰਦੇਨ
ਦੁਰਯੋਧਨ ਮਾੜਾ
ਮੈਂ ਨਈ ਮੰਨਦਾ
ਦ੍ਰੋਪਦੀ ਨੂੰ ਦਾਓ ਤੇ
ਯੁਧੀਸ਼ਟਰ ਨੇ ਲਾ
ਉਸਦੀ ਿੲੱਜਤ ਲੱਜ-ਪੱਤ
ਖੂਹ ਿਵੱਚ ਘੱਤੀ ਸੀ
ਜਾਇਦਾਦ ਸੀ ਉਹ ਬੱਸ
ਨਾਂ ਿਪਆਰ ਨਾਂ ਿੲਸ਼ਕ
ਿੲਕ ਹੋਰ ਨਵਾਂ ਸੌਦਾ ਸੀ
ਦ੍ਰੌਪਦੇ, ਤੂੰ ਓਦੋਂ
ਿਕਓਂ ਨਾਂ ਸੀ ਿਚੱਲਾਈ
ਕਾਹਨ ਉਸੇ ਬਖਤ
ਆਣ ਿਕਓਂ ਨਾਂ ਸੀ
ਤੇਰੀ ਲੱਜ ਬਚਾਈ!
ਪਾਂਡੂ ਪੁੱਤਰ ਸਦਾ ਲਈ
ਹਰ ਗਏ ਸਨ!