ਬੰਜਰ

ਕਾਸ਼ ਕੇ ਮੈਂ ਘਣੇ ਬਿਰਖ ਤੋਂ
ਕੋਕਿਲੀ ਗੀਤਾਂ ਦੀ
ਪੰਡ ਬਝ
ਬਾਰਾਂਮਾਹੀ ਹਨੇਰੀਆਂ
ਝੱਲ 
ਧੁੱਪਾਂ ਸੇਕ
ਠੰਡੀਆਂ ਠਰਰਰਦਾ
ਪਤਝੜਿਆ ਹੁੰਦਾ
ਚੰਨਾਵੀ ਆਬ
ਵਹਿਆ ਹੁੰਦਾ।

ਪਰ ਮੈਂ ਸੁਮੇਰੁ ਸ਼ਿਖਰ
ਦੀ ਹੌਂਹਾਰੀ ਚੱਟਾਨ
ਟੁੱਟ ਕੇ ਡਿੱਗੀ
ਤੋੜ ਨੀਹਾਂ ਜੜੀ
ਬਿਆਸੀ ਹੜ੍ਹ ‘ਚ ਵਗੀ
ਰੁਲਦੀ
ਡੁਲਦੀ
ਬਸ ਇਕ ਰੇਤੀਲਾ
ਕਣ ਹੋ ਰਹੀ

ਕਾਸ਼ ਕੇ ਮੈਂ ਸੁਮੇਰੁ ਦੀ ਚੋਟੀ ਦਾ
ਕਿਣਕਾ ਹਾਂ
ਬੰਜਰ ਸਾਂ
ਬੰਜਰ ਹਾਂ

ਬਿਰਖ ਤਾਂ ਕੀ
ਇਕ ਨਿਰਾਰਥਕ ਬੀਜ ਭੀ ਨਸੀਬ ਨਾਹਿ!

—————
My response upon reading Sukhwant Sukh‘s
“ਕਦੇ ਮੈਂ ਵੀ ਹੁੰਦਾ ਸਾ,
ਘਰ ਦੀ ਨੀਂਹ ਦਾ ਪੱਥਰ…
ਹੁਣ ਰੇਤ ਹੋ ਗਿਅਾਂ
ਨਦੀਅਾਂ ਵਿਚ ਵਹਿ ਕਿ…”

Leave a comment