Kirpayi —a poem by Bhai Baldeep Singh in honour of Guru Gobind Singh’s 350th Birth Centenary
ਧੰਨੁ ਧੰਨੁ ਤੂੰ ਪਟਨਾ ਨਗਰੀ
ਜਹਾਂ ਜਨਮੁ ਲੀਯੋ ਗੋਵਿੰਦੁ ਰਾਏ
ਧੰਨੁ ਧੰਨੁ ਤੂੰ ਪਟਨਾ ਨਗਰੀ
ਜਹਾਂ ਵਿਸਰਾਮ ਕੀਉ ਗੁਰੂ ਤੇਗ਼ ਬਹਾਦੁਰਾਏ
ਧੰਨੁ ਧੰਨੁ ਤੂੰ ਮਾਤਾ ਗੰਗੇਹ:
ਜਿਸੁ ਪ੍ਰਥਮ ਸਨਾਨ ਕਰਿ ਸੁਹਾਗਣਾਇਓ
ਹਰਿ ਗੋਵਿੰਦੁ ਰਾਉ ਤੁਮਹ:
ਕਲਪਤ ਜਲੁ ਤਰੰਗਣਾ ਠਾਂਡਾਏਓ
ਗੰਗੋਤ੍ਰੀਯੋਂ ਜਲ ਬੂੰਦਨ ਵਿਆਕੁਲੀ
ਦੌੜੀ ਭਾਗੀਨ ਪਟਨਾ ਸਹਰ
ਪਗ ਛੂਹਿਣੇ ਆਇਯੋ ਕੇ
ਕਿ ਹਰਿ ਵਰੁ ਪਾਇਓਨੇ
ਤਰਸ ਤਰਸਤ ਦਰਸ ਦਰਸਤ
ਖਿੜ ਖਿੜ ਹਰਖ਼ਤ ਜਬੁ
ਗੋਬਿੰਦੇ ਰਾਓ ਪਗੁਨਨ ਧਰਤਤ
ਜਲੁ ਛਲਕਤ ਛਲਕਤ
ਛਲਕ ਛਲਕ ਛਲ
ਛਲ ਛਲ ਛਲ ਛਲ
ਰਿਮਿਝਿਮਿ ਰਿਮਿਝਿਮਿ
ਬਦੁਰਾ ਝੂਮ ਝੂਮ ਕਰ
ਮੇਘਾ ਗਾਇਓ ਹਰਿ ਗੁਣਣ ਕੌ
ਸੀਤਲ ਸੀਤਲ ਹਵਾ ਚਲਤ
ਦਾਮਿਨੀ ਦਮਕ ਦਮਕ ਦਮੁ ਦਮਕਤ ਦਮਕਤ
ਖੜਕ ਖੜਕ ਖੜ ਖੜਕਤ ਖੜਕਤ ਖੜ ਖੜ ਖੜ ਖੜ
ਖੜਖੜਾਕ ਤੜਤੜਾਕ ਤੜ ਤੜ ਤੜ ਤੜ ਧੜ ਧੜ ਧੜ ਧੜ
ਭੰਮ ਭੰਮ ਭੰਮ ਭੰਮ ਭੋਲਾ ਬੋਲਤ
ਮੋਰ ਮਨ ਅਬ ਕਤਹੂੰ ਨ ਡੋਲਤ
ਬ੍ਰਹਮਾਦਿਕ ਬਿਸਨ ਦੇਵੀ ਦੇਵਾਦਿਕ
ਫੂਲਨ ਬਰਖਾ ਬਰਖਾਵਨਾਈੰ
ਰਾਧਿਕਾਂ ਦੌਰੀ ਭਗੁ ਆਈੰ
ਹਰਿ ਗੋਪਾਲੁ ਰਾਏ ਖਿਡਾਵਨ ਕੋ
ਕਾਹਨ ਜਬ ਬੰਸੁਰੀ ਮੁਖ ਛੁਹਾਈਂ
ਰਾਗੁ ਰਾਗਿਨ-ਨਣਨਣੀਆਂ
ਗੁਰ ਸ਼ਬਦੁ ਗਾਵਨੁ ਆਈੰ
ਕਿੰਨਰ ਗਣ ਗਾਂਧਰਵ ਮੁਣੀ
ਪੀਰ ਪੈਕਾਂਬਰ ਹਰਿ ਸਿਫ਼ਤਾਂਈੰ
ਹਜ਼ਰਤ ਮੁਹੰਮਦੀਸ ਸੀਸ ਹਲਾਈੰ
ਸਭਨ ਮਿਲ ਕਰੁ ਤਾਲੁ ਦਈਨ
ਮਹਾਂਵੀਰ ਬੌਧਾਦਿਕ ਮੁਸਕਾਵਤ
ਧੰਨੁ ਧੰਨੁ ਕਰਤ ਦਿਨਰ ਰੈਈਨ
ਕਿ ਤ੍ਯਾਗ ਮੂਰਤਿ
ਸਾਂਤਿ ਰੂਪੀ
ਅਕਾਲ ਸਰੂਪੀ
ਧ੍ਯਾਨ ਧਰੂਪੀ
ਮਾਤਾ ਗੁਜਰੀ ਕੀ ਕੁੱਖਨੋਂ ਜਨਮਿਯੋੰ
ਸੁਖ ਸਾਂਤਹਿ ਕਰਨਣ ਕਉ
ਦੁਰਮਤਿ ਦਰਨਣੇ ਕਉ —ਕਿਰਪਾਈ!
2:30am//2016.12.08/Hazrat Nizamuddin