ਕੀ ਕੀ ਹੁੰਦੈ
ਕੀ ਕੀ ਹੁੰਦੈ
ਮਨਾਉਣਾ ਰੁਠੇਆਂ ਨੂੰ ਹੁੰਦੈ
ਇੱਕੁ ਅਰੁੱਠੇਆ ਰੱਬ ਮਨਾਵਣੇ ਨੂੰ
ਸੀਸ ਤਲੀ ਤੇ ਧਰਨੇ ਨੂੰ
ਨਾਨਕ ਤਰਨੇ ਤਾਰਨੇ ਨੂੰ
ਅੰਗਦ ਸੁਨੇਹਾ ਸੁਣਨੇ
ਅਮਰੂ ਸੇਵ ਸੇਵਣੇ ਨੂੰ
ਰਾਮੇ ਕਾ ਦਾਸੜਾ ਤੇ ਅਰਜਨ
ਹਰੀ ਕਾ ਗੀਤ ਗਾਵਣੇ ਨੂੰ
ਤੱਤੀ ਤਵੀਆਂ ਤੇ ਸੁਖਆਸਨ ਨੂੰ
ਊਬਲਦੀਆਂ ਦੇਗਾਂ ‘ਚ ਸੁਖ-ਤਰਨੇ
ਹਰਿ-ਖੇਲ ਖੇਲਣੇ ਹਰਿ-ਗੋਤੇ ਖਾਵਣੇ ਨੂੰ
ਖਟ ਮੀਰਨ ਪੀਰਨ ਨੂੰ
ਸਪਤ ਸਿੰਗਾਰਨੇ ਹਰਿ ਬੂਟੀ ਲਾਵਣੇ ਨੂੰ
ਅਸ਼ਟਮ ਗੂੰਗੇਆਂ ਹਰਿ-ਕਥਵਾਣੇ ਨੂੰ
ਤੇਗਾ ਤ੍ਯਾਗ ਨੂੰ ਸੀਸ ਵਾਰਨੇ ਨੂੰ
ਮ੍ਰਿਦੰਗ ਗਜਾਵਣੇ ਹਿੰਦ ਬਚਾਵਣੇ ਨੂੰ
ਦਸਮ ਹਰਿ-ਡੰਕਾ ਬਜਾਵਣੇ ਨੂੰ
ਪੁਤ੍ਰਨ ਵਾਰਨੇ ਨੂੰ
ਸੁਹਾਗਨਾਵਣੇ ਨੂੰ ਹੁੰਦੈ
ਹਰਿ ਪਾਵਣੇ ਨੂੰ!